ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ
Centre for Distance and Online Education
ਪੰਜਾਬੀ ਯੂਨੀਵਰਸਿਟੀ, ਪਟਿਆਲਾ
Punjabi University, Patiala
(Established Under Punjab Act No 35 of 1961)
📢 Attention Students: PCP for M.A. English Sem. 2 will be held from 16–20 March and 23–24 March 2026. Room F-2. Reporting Time: 10:00 AM. | All students of M.A. English Semester–II (Session June 2025) who have filled incorrect options in their forms are hereby informed to correct their options before 23/02/2026 by 11:00 AM. Students must contact the concerned staff in the department for necessary corrections, as no changes will be entertained after the given deadline. ਐੱਮ.ਏ. ਅੰਗਰੇਜ਼ੀ ਸਮੈਸਟਰ–II (ਸੈਸ਼ਨ ਜੂਨ 2025) ਦੇ ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਆਪਣੇ ਫਾਰਮ ਵਿੱਚ ਗਲਤ ਵਿਕਲਪ ਭਰੇ ਹਨ, ਉਹ 23/02/2026 ਸਵੇਰੇ 11:00 ਵਜੇ ਤੱਕ ਆਪਣੇ ਵਿਕਲਪ ਠੀਕ ਕਰਵਾ ਲੈਣ। ਲੋੜੀਂਦੀ ਸੋਧ ਲਈ ਵਿਦਿਆਰਥੀ ਸੰਬੰਧਿਤ ਵਿਭਾਗ ਦੇ ਕਰਮਚਾਰੀਆਂ ਨਾਲ ਸੰਪਰਕ ਕਰਨ। ਨਿਰਧਾਰਤ ਮਿਆਦ ਤੋਂ ਬਾਅਦ ਕੋਈ ਵੀ ਤਬਦੀਲੀ ਮਨਜ਼ੂਰ ਨਹੀਂ ਕੀਤੀ ਜਾਵੇਗੀ। | ਦਾਖਲੇ ਲਈ ਬਿਨਾਂ ਲੇਟ ਫੀਸ ਦੀ ਆਖਰੀ ਮਿਤੀ 16-03-2026 ਹੈ; ₹1000 ਲੇਟ ਫੀਸ ਨਾਲ 17-03-2026 ਤੋਂ 23-03-2026 ਤੱਕ; ਅਤੇ ₹2500 ਲੇਟ ਫੀਸ ਨਾਲ 24-03-2026 ਤੋਂ 30-03-2026 ਤੱਕ ਦਾਖਲਾ ਕੀਤਾ ਜਾ ਸਕਦਾ ਹੈ। The last date for admission without late fee is 16-03-2026; with ₹1000 late fee from 17-03-2026 to 23-03-2026; and with ₹2500 late fee from 24-03-2026 to 30-03-2026.

Message


ਜੀ ਆਇਆਂ ਨੂੰ

ਪਿਆਰੇ ਵਿਦਿਆਰਥੀਓ,

ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਤੁਹਾਡਾ ਸਵਾਗਤ ਹੈ। ਮਾਲਵੇ ਖੇਤਰ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ 1961 ਵਿਚ ਪੰਜਾਬ ਐਕਟ ਨੰਬਰ 35 ਤਹਿਤ ਸਥਾਪਿਤ ਇਸ ਯੂਨੀਵਰਸਿਟੀ ਦੀਆਂ ਅਨੇਕ ਪ੍ਰਾਪਤੀਆਂ ਹਨ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਖੇਤਰੀ ਭਾਸ਼ਾ ਵਿਚ ਗਿਆਨ ਪ੍ਰਦਾਨ ਕਰਨ ਅਤੇ ਗਿਆਨ, ਵਿਗਿਆਨ ਦੇ ਸਮੂਹ ਖੇਤਰਾਂ ਵਿਚ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਥਾਪਿਤ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਭਾਰਤ ਦੇ ਪੁਰਾਤਨ ਵਿਭਾਗਾਂ ਵਿੱਚੋਂ ਇਕ ਹੈ, ਜੋ ਕਿ ਕੰਮ-ਕਾਜੀ, ਗਰੀਬ, ਪਛੜੇ ਵਰਗਾਂ ਅਤੇ ਵਿਸ਼ੇਸ਼ ਰੂਪ ਵਿਚ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਇਸ ਸੈਂਟਰ ਵਿਚ ਕਿਸੇ ਵੀ ਉਮਰ ਦੇ ਵਿਅਕਤੀ ਦਾਖਲਾ ਲੈ ਸਕਦੇ ਹਨ। ਇੱਥੇ ਹਰ ਵਿਸ਼ੇ ਨਾਲ ਸੰਬੰਧਤ ਯੋਗ ਅਧਿਆਪਕ ਮੌਜੂਦ ਹਨ ਜੋ ਨਿਰੰਤਰ ਤੌਰ ’ਤੇ ਵਿਦਿਆਰਥੀਆਂ ਨਾਲ ਸੰਪਰਕ ਵਿਚ ਰਹਿੰਦੇ ਹਨ।

ਦਾਖਲੇ ਤੋਂ ਲੈ ਕੇ ਨਿੱਜੀ ਸੰਪਰਕ ਪ੍ਰੋਗਰਾਮ, ਪਾਠ ਸਮੱਗਰੀ ਦੀ ਉਪਲਬਧਤਾ, ਅੰਦਰੂਨੀ ਪ੍ਰੀਖਿਆਵਾਂ ਅਤੇ ਹੋਰ ਅਕਾਦਮਿਕ ਲੋੜਾਂ ਲਈ ਸੈਂਟਰ ਦਾ ਅਮਲਾ ਪੂਰੀ ਸਹਾਇਤਾ ਪ੍ਰਦਾਨ ਕਰਦਾ ਹੈ।

ਤੁਹਾਡੀ ਉਚੇਰੀ ਸਿੱਖਿਆ ਵਿਚ ਕਾਮਯਾਬੀ ਲਈ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੀ ਚੋਣ ਕਰਨ ’ਤੇ ਹਾਰਦਿਕ ਵਧਾਈ ਦਿੰਦੇ ਹਾਂ।

Welcome

Dear Students,

Welcome to the Centre for Distance and Online Education, Punjabi University, Patiala. Established under the Punjab Act 35 of 1961 for the promotion and development of the regional language Punjabi, Punjabi literature and culture, the University has a long and glorious record of outstanding achievements.

Punjabi University, Patiala has played a leading role in promoting Punjabi as a medium of learning by developing literature related to various fields of knowledge.

The Centre for Distance and Online Education is amongst the oldest departments of distance education in the country. It has been disseminating higher education among those who are unable to pursue regular education.

Employees of government and private sectors, defence and police personnel, women, learners from deprived sections of society and far-flung areas have been major beneficiaries of the Centre’s programmes. Notably, there is no age bar for admission.

The Centre has highly qualified and experienced faculty across disciplines. The teaching and administrative staff ensures full academic and administrative support, including admissions, personal contact programmes, study material and examinations.

We warmly welcome you and congratulate you on choosing the Centre for Distance and Online Education. We wish you great success in your pursuit of higher education.